“ਰਚਨਾਕਾਰ ਅਮਰਜੀਤ ਚੰਦਨ ਅਸਲੋਂ ਵਿਲੱਖਣ ਹੈ. ਇਹ ਸ਼ਬਦਾਂ ਨਾਲ ਨਹੀਂ, ਸ਼ੈਲੀ ਨਾਲ ਲਿਖਦਾ ਹੈ. ਇਹ ਨਿਰੋਲ ਆਪਣੇ ਅਨੁਭਵ ਦੇ ਦਾਇਰੇ ਅੰਦਰ ਰਹਿੰਦਾ ਹੈ ਤੇ ਅਨੁਭਵ ਖ਼ਾਸ ਇਹਦੇ ਤਰਜ਼-ਏ-ਬਿਆਨ ਵਿਚ ਢਲਿਆ ਹੋਇਆ ਹੈ.”
ਹਰਿਭਜਨ ਸਿੰਘ
“ਅਮਰਜੀਤ ਚੰਦਨ ਦੀ ਰਚਨਾ ਦੀ ਸਭ ਤੋਂ ਵੱਡੀ ਗੱਲ ਇਹ ਹੈ ਕਿ ਇਹ ਕਿਤੇ ਵੀ ਰਹੇ, ਇਹ ਏਸ ਧਰਤੀ ਦਾ ਅੰਗ ਬਣਿਆ ਰਹਿੰਦਾ ਹੈ. ਇਹਦਾ ਸਾਹਿਤਕ ਕਲਚਰ ਬਹੁਤ ਅਮੀਰ ਹੈ. ਇਹਨੇ ਆਪਣੀ ਭਾਸ਼ਾ ਦੇ ਸਾਰੇ ਸਾਹਿਤ ਨੂੰ ਬਹੁਤ ਪਿਛਾਂਹ ਤਕ ਵਾਚਿਆ ਤੇ ਵਿਚਾਰਿਆ ਹੈ. ਇਹਦੇ ਅੰਦਰ ਪੁਰਾਣਾ ਸਾਰਾ ਪੰਜਾਬ ਵਿਦਮਾਨ ਹੈ. ਇਹਦੀ ਸੋਚ ਤੇ ਭਾਸ਼ਾ ਨਾਲ ਐਸੀਆਂ ਪ੍ਰਤੀਧੁਨੀਆਂ ਪੈਦਾ ਹੁੰਦੀਆਂ ਹਨ, ਜਿਸ ਨਾਲ ਇਹਦੀ ਲਿਖਤ ਸਘਨ ਤੇ ਡੂੰਘੀ ਬਣਦੀ ਹੈ. ਇਹ ਨਵੀਂ ਭਾਸ਼ਾ ਵੀ ਸਿਰਜਦਾ ਹੈ.”
ਅਤਰ ਸਿੰਘ
“ਅਮਰਜੀਤ ਚੰਦਨ ਸ਼ਬਦ ਨਾਲ ਜੁੜ ਕੇ ਸ਼ਬਦਾਂ ਨਾਲ ਸ਼ਬਦ ਹੋ ਕੇ ਰਚਨਾ ਕਰਦਾ ਹੈ. ਅਮਰਜੀਤ ਵੀ ਇਕ ਸ਼ਬਦ ਹੈ, ਜਿਸਦੇ ਸਹੁ ’ਤੇ ਪੜ੍ਹਣ ਲਿਖਣ ਵਾਲ਼ੇ ਸਦਾ ਵਿਚਾਰ ਕਰਦੇ ਰਹਿਣਗੇ.”
ਹਰਜੀਤ ਸਿੰਘ ਗਿੱਲ
“ਜਦੋਂ ਕੋਈ ਬਹੁਤ ਸੁਹਣਾ ਲਿਖੇ, ਤਾਂ ਉਹਨੂੰ ਪਿਆਰ ਨਾਲ ਪੁੱਛੀਦਾ ਹੈ: ਤੂੰ ਕਿੱਥੇ ਬੈਠ ਕੇ ਲਿਖਦਾ ਏਂ, ਏਨਾ ਸੁਹਣਾ? ਮੈਂ ਵੀ ਅਮਰਜੀਤ ਚੰਦਨ ਨੂੰ ਪੜ੍ਹਦਿਆਂ ਅਕਸਰ ਦਿਲ ਹੀ ਦਿਲ ਵਿਚ ਇਹ ਪੁੱਛਦਾ ਰਹਿੰਨਾਂ. ਅਮਰਜੀਤ ਜਿੱਥੇ ਬੈਠ ਕੇ ਲਿਖਦਾ ਏ, ਓਤੋਂ ਇਹ ਸਾਨੂੰ ਦੂਰ-ਦੂਰ ਤਕ ਦਿਖਾ ਦਿੰਦਾ ਹੈ, ਜੋ ਅਸੀਂ ਪਹਿਲਾਂ ਨਹੀਂ ਦੇਖਿਆ ਹੁੰਦਾ.”
ਸੁਰਜੀਤ ਪਾਤਰ
~
Cover design: Gurvinder Singh (filmmaker)
Likhayte | ਲਿਖਯਤੇ
Ordering from outside India? Please click here

